पटियाला: 15 सितम्बर, 2020
 
मुल्तानी मल मोदी कॉलेज, पटियाला में हिन्दी पर्व के उपलक्ष्य में “समकालीन परिवेश और हिन्दी: चुनौतियाँ और सम्भावनाएँ” विषय पर ऑनलाइन विशेष भाषण का आयोजन
 
स्थानीय मुल्तानी मल मोदी कालेज, पटियाला के हिन्दी विभाग की ओर से हिन्दी पर्व के उपलक्ष्य में “समकालीन परिवेश और हिन्दी : चुनौतियाँ और सम्भावनाएँ” विषय पर ऑनलाइन विशेष भाषण का आयोजन किया गया। इस विशेष भाषण में डॉ. राजेन्द्र कुमार सेन, ऐसोसियेट प्रोफेसर, पंजाब केन्द्रीय विश्वविद्यालय, बठिंडा मुख्य वक्ता के रूप में शामिल हुए। इस अवसर पर कॉलेज के प्रधानाचार्य डॉ. खुशविन्दर कुमार ने मुख्य वक्ता और श्रोताओं का स्वागत करते हुए कहा कि राष्ट्रभाषा राष्ट्र की पहचान होती है क्योंकि यही भाषा समूचे राष्ट्र को एकता के सूत्र में बांधती है। हिंदी ने अपने इस दायित्य का निर्वाह बाखूबी किया है। उन्होंने कहा कि भाषा के राष्ट्रीय अस्तित्व की दूसरी कसौटी उसके साहित्य का समृद्ध होना और उसका तकनीक से जुड़ा होना है और हिन्दी इन कसौटियों पर भी खरी उतरती है। । विद्वान वक्ता डॉ. राजेन्द्र कुमार सेन ने समकालीन परिवेश में हिन्दी के महत्त्व को उजागर करते हुए उसके समक्ष प्रस्तुत होने वाली चुनौतियों से अवगत करवाया। उन्होंने हिन्दी को भारतीय भाषाओं की सहचरी बताते हुए सिद्ध किया कि सभी भारतीय भाषाओं का जन्म एक ही भाषा से हुआ है। उन्होंने कहा कि अनेक ऐतिहासिक कारणों से भारतीय भाषाएँ राज कार्य की भाषा नहीं बन सकीं। परंतु स्वतंत्र भारत के संविधान ने सभी भाषाओं को एक समान दर्जा प्रदान किया और सह अस्तित्व में उन्नति करने के अवसर प्रदान किए। वर्तमान में हिंदी संघ की राजभाषा के रूप में स्वीकार की गई है। इस राजभाषा के समक्ष अनेकानेक चुनौतियों को उजागर करते हुए उन्होंने बताया कि राष्ट्रीय आंदोलन में हिन्दी ने अहम भूमिका अदा कर समूचे राष्ट्र को भावनात्मक एकता प्रदान की। उन्होंने बताया कि हिंदी की समृद्धि के लिए हमें उर्दू और क्षेत्रीय भाषाओं का ज्ञान भी अनिवार्य रूप से होना चाहिए। उन्होंने चुनौतियों के साथ-साथ हिन्दी भाषा की अनेक सम्भावनाओं पर भी प्रकाश डाला। उन्होंने कहा कि इन सम्भावनाओं की तलाश नकारात्मकता छोड़कर सकारात्मक दृष्टिकोण अपनाने से ही की जा सकती है। अपने वक्तव्य के अंत में उन्होंने विद्यार्थियों को हिन्दी में रोजगार के अनेक अवसरों की जानकारी देकर उसके महत्त्व को उजागर किया। डॉ. रुपिन्द्र शर्मा ने हिन्दी को भारत की सांस्कृतिक भाषा के रूप में रेखांकित करते हुए उसकी ऐतिहासिक पृष्ठभूमि और हिंदी दिवस के महत्त्व पर प्रकाश डाला। समारोह के अंत में प्रोफेसर शैलेन्द्र सिद्धू ने मुख्य वक्ता और सभी श्रोताओं का धन्यवाद किया। इस समारोह के तकनीकी प्रबंध में डॉ. रोहित सचदेवा ने अहम योगदान दिया। इस विशेष भाषण में विद्यार्थी और अध्यापक भी काफी संख्या में उपस्थित रहे।
 
 
 
ਪਟਿਆਲਾ : 15 ਸਤੰਬਰ, 2020
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਹਿੰਦੀ ਪਰਵ ਮੌਕੇ ‘ਸਮਕਾਲ ਅਤੇ ਹਿੰਦੀ ਭਾਸ਼ਾ: ਚੁਨੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਆਨਲਾਈਨ ਸੈਮੀਨਾਰ ਦਾ ਆਯੋਜਨ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਪਰਵ ਦੇ ਮੌਕੇ ’ਤੇ ‘ਸਮਕਾਲ ਅਤੇ ਹਿੰਦੀ ਭਾਸ਼ਾ: ਚੁਨੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ਤੇ ਆਨਲਾਈਨ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਭਾਸ਼ਣ ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਹਿੰਦੀ ਵਿਭਾਗ ਤੋਂ ਐਸੋਸੀਏਟ ਪ੍ਰੋਫ਼ੈਸਰ ਡਾ. ਰਾਜੇਂਦਰ ਕੁਮਾਰ ਸੇਨ ਮੁੱਖ ਵਕਤਾ ਦੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਵਕਤਾ ਅਤੇ ਸਰੋਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਭਾਸ਼ਾ ਕਿਸੇ ਰਾਸ਼ਟਰ ਦੀ ਪਛਾਣ ਹੁੰਦੀ ਹੈ ਕਿਉਂਕਿ ਇਹੀ ਭਾਸ਼ਾ ਸਮੁੱਚੇ ਰਾਸ਼ਟਰ ਨੂੰ ਇਕ ਸੂਤਰ ਵਿਚ ਪਰੋਂਦੀ ਹੈ। ਹਿੰਦੀ ਭਾਸ਼ਾ ਨੇ ਆਪਣੀ ਇਹ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। ਉਹਨਾਂ ਨੇ ਕਿਹਾ ਕਿ ਭਾਸ਼ਾ ਦੀ ਹੋਂਦ ਨੂੰ ਪਰਖਣ ਦਾ ਦੂਸਰਾ ਮਾਪਦੰਡ ਸਾਹਿਤ ਦਾ ਸਮਰੱਥ ਹੋਣਾ ਅਤੇ ਉਸ ਦਾ ਤਕਨੀਕ ਨਾਲ ਜੁੜਿਆ ਹੋਣਾ ਹੁੰਦਾ ਹੈ ਅਤੇ ਹਿੰਦੀ ਇਹਨਾਂ ਮਾਪਦੰਡਾਂ ਅਨੁਸਾਰ ਖਰੀ ਉੱਤਰਦੀ ਹੈ। ਵਿਦਵਾਨ ਵਕਤਾ ਡਾ. ਰਜੇਂਦਰ ਕੁਮਾਰ ਸੇਨ ਨੇ ਸਮਕਾਲ ਵਿਚ ਹਿੰਦੀ ਭਾਸ਼ਾ ਦਾ ਮਹੱਤਵ ਦੱਸਦੇ ਹੋਏ ਇਸ ਨੂੰ ਦਰਪੇਸ਼ ਚੁਨੌਤੀਆਂ ਤੋਂ ਜਾਣੂੰ ਕਰਵਾਇਆ। ਉਹਨਾਂ ਨੇ ਹਿੰਦੀ ਭਾਸ਼ਾ ਨੂੰ ਭਾਰਤੀ ਭਾਸ਼ਾਵਾਂ ਦੀ ਸਹਿਚਾਰੀ ਭਾਸ਼ਾ ਦੱਸਦੇ ਹੋਏ ਇਹ ਕਿਹਾ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦਾ ਜਨਮ ਇਕ ਹੀ ਭਾਸ਼ਾ ਵਿਚੋਂ ਹੋਇਆ ਹੈ। ਉਹਨਾਂ ਨੇ ਕਿਹਾ ਕਿ ਅਨੇਕਾਂ ਇਤਿਹਾਸਕ ਕਾਰਨਾਂ ਕਰਕੇ ਭਾਰਤੀ ਭਾਸ਼ਾਵਾਂ ਰਾਜਾਂ ਦੀਆਂ ਦਫ਼ਤਰੀ ਭਾਸ਼ਾਵਾਂ ਨਹੀਂ ਬਣ ਸਕੀਆਂ ਪਰ ਸੁਤੰਤਰ ਭਾਰਤ ਦੇ ਸਵਿਧਾਨ ਨੇ ਸਾਰੀਆਂ ਭਾਸ਼ਾਵਾਂ ਨੂੰ ਇਕੋ ਜਿੰਨਾ ਦਰਜ਼ਾ ਦਿੱਤਾ ਅਤੇ ਵਿਕਾਸ ਕਰਨ ਦੇ ਇਕੋ ਜਿੰਨੇ ਮੌਕੇ ਪ੍ਰਦਾਨ ਕੀਤੇ। ਅਜੋਕੇ ਸਮੇਂ ਵਿਚ ਹਿੰਦੀ ਕੇਂਦਰ ਦੀ ਰਾਜਭਾਸ਼ਾ ਦੇ ਰੂਪ ਵਿਚ ਸਵੀਕਾਰੀ ਗਈ ਹੈ। ਇਸ ਰਾਜ ਭਾਸ਼ਾ ਦੇ ਪੇਸ਼ ਹੋਣ ਵਾਲੀਆਂ ਚੁਨੌਤੀਆਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਹਿੰਦੀ ਦੇ ਵਿਕਾਸ ਦੇ ਲਈ ਸਾਨੂੰ ਉਰਦੂ ਅਤੇ ਹੋਰ ਖੇਤਰੀ ਭਾਸ਼ਾਵਾਂ ਦਾ ਗਿਆਨ ਵੀ ਲਾਜ਼ਮੀ ਤੌਰ ’ਤੇ ਹੋਣਾ ਚਾਹੀਦਾ ਹੈ। ਉਹਨਾਂ ਨੇ ਇਹਨਾਂ ਚੁਨੌਤੀਆਂ ਦੇ ਨਾਲ-ਨਾਲ ਹਿੰਦੀ ਭਾਸ਼ਾ ਦੀਆਂ ਅਨੇਕਾਂ ਸੰਭਾਵਨਾਵਾਂ ਉੱਪਰ ਵੀ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਇਹਨਾਂ ਸੰਭਾਵਨਾਵਾਂ ਦੀ ਭਾਲ ਨਾਂਦਰੂ ਦ੍ਰਿਸ਼ਟੀਕੋਣ ਨੂੰ ਛੱਡ ਕੇ ਹਾਂਦਰੂ ਦ੍ਰਿਸ਼ਟੀਕੋਣ ਨੂੰ ਅਪਨਾਉਣ ਨਾਲ ਹੀ ਕੀਤੀ ਜਾ ਸਕਦੀ ਹੈ। ਆਪਣੇ ਭਾਸ਼ਨ ਦੇ ਅੰਤ ਵਿਚ ਉਹਨਾਂ ਨੇ ਵਿਦਿਆਰਥੀਆਂ ਨੂੰ ਹਿੰਦੀ ਵਿਚ ਰੋਜ਼ਗਾਰ ਦੇ ਅਨੇਕਾਂ ਮੌਕਿਆਂ ਦੀ ਜਾਣਕਾਰੀ ਦਿੰਦੇ ਹੋਏ ਇਸ ਦੇ ਮਹੱਤਵ ਨੂੰ ਉਜਾਗਰ ਕੀਤਾ। ਡਾ. ਰੁਪਿੰਦਰ ਸ਼ਰਮਾ ਨੇ ਹਿੰਦੀ ਨੂੰ ਭਾਰਤ ਦੀ ਸਾਂਸਕ੍ਰਿਤਿਕ ਭਾਸ਼ਾ ਦੱਸਦੇ ਹੋਏ ਉਸਦੀ ਇਤਿਹਾਸਕ ਪਿੱਠਭੂਮੀ ਅਤੇ ਹਿੰਦੀ ਦਿਵਸ ਦੇ ਮਹੱਤਵ ਉੱਤੇ ਚਾਨਣਾ ਪਾਇਆ। ਇਸ ਆਨਲਾਈਨ ਸੈਮੀਨਾਰ ਦੇ ਅੰਤ ਵਿਚ ਪ੍ਰੋਫੇਸਰ ਸ਼ੈਲੇਂਦਰਾ ਸਿੱਧੂ ਨੇ ਮੁੱਖ ਵਕਤਾ ਅਤੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੇ ਤਕਨੀਕੀ ਪ੍ਰਬੰਧ ਲਈ ਡਾ. ਰੋਹਿਤ ਸਚਦੇਵਾ ਨੇ ਅਹਿਮ ਭੂਮਿਕਾ ਨਿਭਾਈ। ਇਸ ਵਿਸ਼ੇਸ਼ ਭਾਸ਼ਣ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਸਨ।
 
 
 
Patiala: September 15, 2020
Online expert talk on “Contemporary Hindi: Challenges and Opportunities” on the eve of Hindi Diwas at Multani Mal Modi College, Patiala
      An online expert talk on “Contemporary Hindi: Challenges and Opportunities” was organized on the eve of Hindi Day by the Department of Hindi, Multani Mal Modi College, Patiala. Dr. Rajendra Kumar Sen, Associate Professor, Punjab Central University, Bathinda was the expert speaker. On this occasion, Principal Dr. Khushvinder Kumar welcomed the expert speaker and participants, and opined that the national language is the identity of the nation as it is the language that binds the entire nation in the thread of unity. Hindi has fulfilled its obligation well. He said that the second criterion of the national existence of the language is the richness of its literature and its connection with technology and Hindi also meets this criterion. Expert speaker Dr. Rajendra Kumar Sen highlighted the importance of Hindi in the contemporary environment. He described Hindi as the companion of Indian languages ​​and proved that all Indian languages ​​are derived from the same language. He said that due to many historical reasons, Indian languages ​​could not become the official language of the union. But the Constitution of Independent India was granted equal status to all languages ​​and provided opportunities for advancement. At present Hindi has been accepted as the official language of the Union. He said that for the prosperity of Hindi, we must have knowledge of Urdu and regional languages. He highlighted the challenges as well as opportunities to Hindi language. He said that these opportunities can be explored only by adopting a positive attitude. He concluded his address by making the students aware of many employment opportunities in Hindi. Dr. Rupinder Sharma emphasized on the cultural aspect of Hindi and highlighted its historical background and the importance of Hindi Day. At the end of the ceremony, Prof. Shailendra Sidhu proposed vote of thanks. Dr. Rohit Sachdeva provided technical assistance for the webinar. The student and the teachers from different departments actively participated in this event.